Ants Aming Elephants Jeeveeye Hak Layee
Item Weight | 400 Grams |
ISBN | 978-93-89198-07-2 |
Author | Sujatha Gidla |
Language | Punjabi |
Publisher | Unistar Books |
Pages | 352 |
Edition | 1st |

Ants Aming Elephants Jeeveeye Hak Layee
ਸੁਜਾਥਾ ਗਿਡਲਾ ਅਛੂਤ ਪੈਦਾ ਹੋਈ। ਉਸਦੇ ਪਰਿਵਾਰ ਨੇ ਜਿਹੜਾ ਮਾਲਾ ਜਾਤੀ ਨਾਲ ਸੰਬੰਧਤ ਸੀ, 1930 ਵਿਆਂ ’ਚ ਆਈਆਂ ਕਨੇਡੀਆਈ ਮਿਸ਼ਨਰੀਆਂ ਦੁਆਰਾ ਵਾਰੰਗਲ ਅਤੇ ਮਦਰਾਸ ਵਿਚ ਸਿੱਖਿਆ ਹਾਸਲ ਕੀਤੀ, ਜਿਸਨੇ ਗਿਡਲਾ ਲਈ ਵਿਸ਼ਿਸ਼ਟ ਵਰਗ ਦੇ ਸਕੂਲਾਂ ’ਚ ਪੜ੍ਹਾਈ ਅਤੇ 26 ਸਾਲ ਦੀ ਉਮਰ ਵਿਚ ਅਮਰੀਕਾ ਜਾਣਾ ਸੰਭਵ ਕੀਤਾ। ਇਹੀ ਉਹ ਸਮਾਂ ਸੀ ਜਦੋਂ ਉਸਨੇ ਜਾਣਿਆ ਕਿ ਉਸਦੇ ਪਰਿਵਾਰ ਦਾ ਇਤਿਹਾਸ ਨਾ ਸਿਰਫ਼ ਅਸਾਧਾਰਣ ਸੀ ਸਗੋਂ ਵਿਲੱਖਣ ਵੀ ਸੀ। ਉਸ ਇਤਿਹਾਸ ਨੂੰ ਉਜਾਗਰ ਕਰਨ ਅਤੇ ਉਨ੍ਹਾਂ ਸਮਾਜਿਕ ਅਤੇ ਸਿਆਸੀ ਸ਼ਕਤੀਆਂ ਨੂੰ ਸਮਝਣ ਜਿਨ੍ਹਾਂ ਅਜਿਹਾ ਹੋਣਾ ਸੰਭਵ ਕੀਤਾ ਅਤੇ ਇਸ ਇਤਿਹਾਸ ਦੇ ਕਿਰਦਾਰਾਂ ਦੀ ਗਵਾਹੀ ਦਰਜ ਕਰਨ ਲਈ ਉਸ ਮੁੜ ਭਾਰਤ ਦਾ ਦੌਰਾ ਕੀਤਾ। ਇਸ ਪੁਸਤਕ ਵਿਚ ਉਹ ਉਨ੍ਹਾਂ ਦੀਆਂ ਕਹਾਣੀਆਂ ਸੁਣਾਉਂਦੀ ਹੈ। ਗਿਡਲਾ ਦੀ ਮਾਂ, ਮੰਜੁਲਾ ਅਤੇ ਉਸ ਦੇ ਮਾਮੇ ਸਤਿਅਮ ਅਤੇ ਕੇਰੀ ਬ੍ਰਿਟਿਸ਼ ਰਾਜ ਦੇ ਆਖਰੀ ਦਿਨਾਂ ਵਿਚ ਪੈਦਾ ਹੋਏ। ਉਨ੍ਹਾਂ ਦੀ ਪਰਵਰਿਸ਼ ਉਸ ਦੁਨੀਆ ਵਿਚ ਹੋਈ ਜਿਹੜਾ ਅਤਿ ਦੀ ਗਰੀਬੀ ਅਤੇ ਅੰਨਿਆਂ ਨਾਲ ਰੇਖਾਂਕਿਤ ਸੀ, ਪ੍ੰਤੂ ਸੰਭਾਵਨਾਵਾਂ ਨਾਲ ਵੀ ਭਰਪੂਰ ਸੀ। ਕਾਕੀਨਾੜਾ ਵਿਖੇ ਐਲਵਿਨ ਪੇੱਟਾ ਦੀਆਂ ਬਸਤੀਆਂ ਵਿਚ, ਜਿੱਥੇ ਉਹ ਰਹਿੰਦੇ ਸਨ, ਹਰੇਕ ਦੀ ਕੋਈ ਨਾ ਕੋਈ ਸਿਆਸੀ ਰੁਚੀ ਸੀ, ਰੈਲੀਆਂ, ਅੰਦੋਲਨ ਅਤੇ ਗ੍ਰਿਫਤਾਰੀਆਂ ਆਮ ਸਨ। ਸੁਤੰਤਰਤਾ ਅੰਦੋਲਨ ਨੇ ਵਿਦੇਸ਼ੀ ਸ਼ਾਸਨ, ਥੁੜਾਂ ਅਤੇ ਸਮਾਜਕ ਦਮਨ ਤੋਂ ਮੁਕਤੀ ਦੇ ਵਾਅਦੇ ਕੀਤੇ। ਪ੍ੰਤੂ ਅਛੂਤਾਂ, ਗਰੀਬ ਅਤੇ ਕਿਰਤੀ-ਕਾਮਿਆਂ ਲਈ, ਮਾਮੂਲੀ ਪਰਿਵਰਤਨ ਹੀ ਹੋਇਆ। ਸਭ ਤੋਂ ਵੱਡੇ ਸਤਿਅਮ ਨੇ ਕਮਿਊਨਿਸਟ ਪਾਰਟੀ ਵੱਲ ਨਿਸ਼ਠਾ ਮੋੜ ਲਈ। ਗਿਡਲਾ ਉਸਦੇ ਵਿਦਿਆਰਥੀ ਅਤੇ ਕਿਰਤੀ ਸੰਗਠਨ ਕਰਤਾ ਤੋਂ ਮਸ਼ਹੂਰ ਕਵੀ ਬਨਣ ਅਤੇ ਸਭ ਤੋਂ ਵਿਖਿਆਤ ਅਤੇ ਕਾਮਯਾਬ ਨਕਸਲੀ ਪਾਰਟੀ ਦੇ ਸਹਿਸੰਸਥਾਪਕ ਤਕ ਦੇ ਅਸੰਭਾਵੀ ਪਰਿਵਰਤਨ ਨੂੰ ਵਿਸਤਾਰ ਨਾਲ ਦਸਦੀ ਹੈ। ਗਿਡਲਾ ਆਪਣੀ ਮਾਂ ਦੀ ਜਾਤੀ ਅਤੇ ਔਰਤ ਦਮਨ ਨਾਲ ਜੰਗ ਨੂੰ ਵੀ ਚਿਤਰਤ ਕਰਦੀ ਹੈ। ਸਫਾ ਦਰ ਸਫਾ ਉਹ ਸਾਨੂੰ ਇਕ ਜਟਿਲ, ਇਕਮੁਠ ਪਰਿਵਾਰ ਦੇ ਧੁਰ ਅੰਦਰ ਲੈ ਜਾਂਦੀ ਹੈ ਜਿਹੜਾ ਬਿਹਤਰੀਨ ਜੀਵਨ ਅਤੇ ਵਧੇਰੇ ਨਿਆਸੰਗਤ ਸਮਾਜ ਦੀ ਸਿਰਤੋੜ ਸੰਘਰਸ਼ ਕਰਦਾ ਹੈ। ਪਿਆਰ, ਮੰਦਹਾਲੀ ਦਾ ਗਤੀਸ਼ੀਲ ਚਿੱਤਰ-ਇਹ ਪੁਸਤਕ ਇਕ ਦੁਰਲਭ ਤੋਹਫਾ ਹੈ : ਆਧੁਨਿਕ ਭਾਰਤ ਦਾ ਨਿੱਜੀ ਇਤਿਹਾਸ, ਜਿਹੜਾ ਕਿ ਜੜਾਂ ਤੋਂ ਉਪਰ ਵੱਲ ਰਚਿਆ ਗਿਆ ਹੈ।
-
Ants Aming Elephants Jeeveeye Hak Layee quantity
+
Add to cart
- Sabr– Your order is usually dispatched within 24 hours of placing the order.
- Raftaar– We offer express delivery, typically arriving in 2-5 days. Please keep your phone reachable.
- Sukoon– Easy returns and replacements within 7 days.
- Dastoor– COD and shipping charges may apply to certain items.
Use code FIRSTORDER to get 10% off your first order.
You can also Earn up to 20% Cashback with POP Coins and redeem it in your future orders.